ਖ਼ੇਤੀਬਾੜੀ ਅਤੇ ਦਬੇ ਕੁਚਲੇ ਲੋਕ

 

ਜਦ-ਜਦ ਜ਼ੁਲਮ ਹਾਕਮ ਸਰਕਾਰਾਂ ਵਲੋਂ
ਪਹੁੰਚੇ ਨੇ ਆਪਣੇ ਸਿਖਰਾਂ ਦੇ ਉੱਤੇ
ਉਨ੍ਹਾਂ ਦਾ ਅੰਤ ਕਰਨ ਲਈ ਵੀ
ਸੂਰਮਿਆਂ ਨੇ ਦਿੱਤੇ ਨੇ ਆਪਣੇ ਸਿਰ
ਕਈ ਲਖ਼ਾਂ ਕਈ ਹਜ਼ਾਰ

ਇਹ ਲੋਕਾਂ ਦੀ ਹੀ ਢਿਲ
ਆਪਣੇ ਤੋ ਉੱਪਰ  ਸਾਰੇ ਉਹਦਿਆਂ ਦੇ ਉਤੇ
ਬਠਾ ਦਿੱਤੇ ਨੇ ਮਨੁਵਾਦੀਏ ਹਰਾਮ
ਜਿਹੜੇ ਅਜ ਤਕ ਵੰਡ ਦੇ ਹੀ ਆਏ ਲੋਕਾਂ ਨੂੰ
ਜਾਤਾਂ ਪਾਤਾਂ '
ਕੁਤੇ ਦੀਆਂ ਪੂੰਸ਼ਾਂ ਵੀ ਕਦੇ ਸਿੱਧੀਆਂ ਹੋਈਆਂ ਨੇ ਜਨਾਬ

ਬਾਬਾਸਾਹਿਬ ਨੂੰ ਤਾਂ ਕਦੇ ਪੜ੍ਹਿਆ ਹੀ ਨਹੀਂ
ਜਿਨ੍ਹਾਂ ਮਨੁਸਮਰਿਤੀ ਜਲਾਈ ਸੀ
ਕੋਈ ਜਾਨਣਾਂ ਹੀ ਨਹੀਂ ਚਹੁੰਦਾ ਨਾਨਕ ਸ਼ਾਹ ਫ਼ਕੀਰ ਜੀ ਨੇ
ਸਿੱਖੀ ਦੀ ਨੀਂਵ ਉਸਾਰੀ ਸੀ

ਡਾਸਾਹਿਬ ਨੂੰ ਨਾ ਸਿਆਣਿਆਂ ਕਹਿ ਕੇ ਮਾਹਾਰ
ਤੇ ਗੁਰੂਆਂ ਦੀ ਬਾਣੀ ਉੱਪਰ ਅਮਲ ਵੀ ਨਾ ਸਰਿਆ
ਜੋ ਕਹਿੰਦੇ ਚੋਲਾ ਛੱਡ ਗਏ ਕਿ ਦੁਨੀਆ ਦੇ ਉਤੇ
ਸਾਰੇ ਇਕ ਹੀ ਸਮਾਨ
ਆਪਸ ਵਿੱਚ ਲੜਾਉਂਦੇ ਆਏ ਨੇ ਸਭ ਨੂੰ
ਵੰਡ ਕੇ ਜਾਤਾਂ ' ਕੁਝ 6 7 ਕੁ ਹਜ਼ਾਰ

ਕ੍ਰਾਂਤੀਕਾਰੀ ਯੋਧੇ ਮੋਹਨ ਬੰਗੜ ਦੇ ਵਰਗਿਆਂ ਨੂੰ
ਦਿਲੋਂ ਜਾਂਦਾ ਸਲਾਮ
ਜਿਨ੍ਹਾਂ ਬਿਨਾਂ ਕਿਸੇ ਡਰ ਤੋਂ ਬੇਧੜਕ ਹੋਕੇ
ਜੜ੍ਹਾਂ ਮਨੂਵਾਦੀ ਸਰਕਾਰਾਂ ਦੀਆਂ ਵੱਢਣ ਦਾ ਕੀਤਾ ਸੀ ਐਲਾਨ

ਕਿੰਨੇ ਸਾਡੇ ਯੋਧੇ ਹੋਏ ਸਰਾਭੇ, ਉਧਮ, ਭਗਤ, ਰਾਜਗੁਰੂ, ਸੁਖਦੇਵ
ਮੁਕਣੀ ਨਹੀਂ ਗਿਣਤੀ ਗਿਣਦਿਆਂ-ਗਿਣਦਿਆਂ ਲਗ ਜਾਣੇ ਕਈ ਸਾਲ

ਉਹ ਰੰਘਰੇਟੇ ਜਿਹੜੇ ਦਸ਼ਮੇਸ਼ ਪਿਤਾ ਨਾਲ ਖੜ੍ਹਦੇ ਰਹੇ ਹਿਕਾਂ ਤਾਣ ਕੇ
ਯੁਧ ਲੜੇ ਚਮਕੌਰ ਆਲੇ ਪਾਈਆਂ ਅਨੇਕ ਸ਼ਹੀਦੀਆਂ, ਅਮਰ ਹੋ ਗਏ ਵਿੱਚ ਇਤਿਹਾਸ ਦੇ ਮਿਲਿਆ ਮਜ਼ਹਬੀ ਖ਼ਿਤਾਬ

ਇੰਨੇ ਜ਼ੁਲਮ ਨੇ ਸਹੇ ਬਾਰ ਬਾਰ ਅਸੀਂ ਉਤੇ
ਉਨ੍ਹਾਂ ਬਹੁਜਨਾਂ ਨੇ ਤਾਂ ਕੀਤੇ ਨੇ ਦੋਹਰੇ ਮੁਕਾਬਲੇ ਇਕ ਜ਼ਾਬਰ ਹਾਕਮ
ਤੇ ਦੂਜੇ ਵੇਲੇਆਂ ਦੇ ਜ਼ਿਮੀਦਾਰ

ਰੋਟੀ ਲਈ ਵੀ ਸੀ ਤੜਪਾਇਆ ਜਾਂਦਾ ਰਜ ਕੇ
ਕੋਈ ਜ਼ਮੀਨ ਦਾ ਟੋਟਾ ਹੀ ਨਾ ਖ਼ਰੀਦ ਲਵੇ ਪੈਂਦਾ ਸੀ ਜ਼ਿਮੀਦਾਰ ਨੱਠ ਕੇ

ਬਾਬਾਸਾਹਿਬ ਤੁਹਾਡੀ ਮਿਹਰਬਾਨੀ ਕਿੰਨੀ ਵੱਡੀ ਸਾਡੇ ਤੇ,
ਕੀ ਕੀ ਜਸ ਗਾਈਏ ਤੁਹਾਡੇ ਮੁਕਣੇ ਨਹੀਂ ਇਹ ਭਾਵੇਂ ਜਾਣ ਅੰਤਿਮ ਸਵਾਸ

ਨੌਜਵਾਨੀ ਜਦ ਕੱਠੀ ਹੋਈ ਸਾਡੀ, ਕੋਟਿਆਂ ਵੱਲ ਮੂੰਹ ਮੋੜਤੇ
ਉਏ ਉਹ ਤਾਂ ਅਜੰਡੇ ਸੀ ਹੀ ਨਹੀਂ ਸਾਡੇ ਹੁਕਮਰਾਨ ਦੇ
'
ਸੈਪਰੇਟ ਇਲੈਕਟ੍ਰੋਰੇਟਸ' ਮੰਗ ਸਿਗੀ ਰੱਖੀ ਇਹ ਤਾਂ ਮੋਹਨ ਦਾਸ ਗਾਂਧੀ ਨੂੰ ਸੀ ਫੁੜਕੀ ਲਗੀ
ਜੋ ਬਹਿ ਗਇਆ ਫਾਸਟ ਅੰਡੋ ਡੈਥ ਉਤੇ
ਤੇ ਅਫਿਰਮੇਟਿਵ ਐਕਸ਼ਨ ਲਾਗੂ ਹੋਣ ਦਾ ਹੋਇਆ ਸੀ ਕਰਾਰ

ਰਾਖ਼ਵੇਂ ਵੀ ਕਿਥੇ ਹੱਕਦਾਰਾਂ ਨੂੰ ਨੇ ਮਿਲਦੇ, ਮਨੁਵਾਦੀਏ ਨੇ ਇਹ ਧੱਕੇ ਨਾਲ ਹੜੱਪਦੇ
ਕਈ ਅਮੀਰਜ਼ਾਦੇ ਖ਼ਰੀਦ ਲੈਂਦੇ ਨੇ ਇਹ ਸੀਟਾਂ ਕਾਲੇਜ, ਯੂਨੀਵਰਸਿਟੀਆਂ ' ਦੇ ਕੇ ਪੈਸੇ
ਸ਼ੂਦਰ ਖੁਦ ਕਹਿੰਦੇ ਖ਼ਤਮ ਕਰਦੋ ਰਾਖ਼ਵੇਂ ਪਰ ਮੰਗ ਉਸ ਵੇਲੇ ਦੀ
ਜੋ ਬਾਬਾਸਾਹਿਬ ਜੀ ਨੇ ਰੱਖੀ ਸੀ ਨਾਲ ਦੀ ਹੀ ਨਾਲ ਪੂਰੀ ਕਰ ਦੇਵੋ ਤੁਸੀਂ ਆਪ

ਖੈਰ, ਬਹੁਤਿਆਂ ਨੂੰ ਕੀ ਰੋਣਾਂ ਇਥੇ ਆਪਣੇ ਨੇ ਹੀ ਨੇ ਦੁਸ਼ਮਣ ਨੇ ਜੇ ਜਾਗਰੂਕ ਹੋ ਕੇ ਪੜ੍ਹ ਲਿਖ ਕੇ ਵੀ
ਅੰਬੇਡਕਰ ਸਾਹਿਬ ਨੂੰ ਨਾ ਪੜ੍ਹਿਆ ਤਾਂ ਲਾਹਣਤਾਂ ਨੇ ਐਸੀ ਤੁਹਾਡੀ ਪੜ੍ਹਾਈ ਤੇ
ਜਾਗੋ ਪੜ੍ਹੋ ਤੇ ਸਿਆਣੋਂ ਉਸ ਮਹਾਪੁਰਖ ਨੂੰ
ਪੜ੍ਹੋ, ਜੁੜੋ, ਸੰਘਰਸ਼ ਕਰੋ ਦੇ ਨਾਰੇ ਨੂੰ ਵੀ ਜਾਣੋਂ

ਉਹ ਗੁਲਾਮਾਂ ਦੇ ਵੀ ਗੁਲਾਮ ਰਹਿਣ ਵਾਲੀਏ ਕੌਮੇ
ਤੈਨੂੰ ਫਿਰ ਦੇਖੀਂ ਇਨ੍ਹਾਂ ਨੇ ਦੇਣਾਂ ਲਤਾੜ
ਜਿਸ ਹਿਸਾਬ ਨਾਲ ਫਿਰ ਅੱਤ ਚੁੱਕ ਲਈ ਸਰਕਾਰਾਂ ਨੇ
ਮੋਦੀ ਦੇਸ਼ ਦਿਆ ਗਦਾਰਾ ਗਲ ਸੁਣ ਕੰਨ ਖੋਲ ਕੇ
ਮੈਨੂ ਇੰਜ ਜਾਪੇ ਤੇਰੇ ਨਾਲ ਵੀ ਬੋਡੀਗਾਰਡ ਲਾਉਣਾਂ ਪੈਣਾ
ਕੋਈ ਭਗਵਾਨ ਵਾਲਮੀਕਿ ਜੀ ਦੇ ਕੁੱਲ 'ਚੋਂ ਜਾਂ ਫਿਰ ਕੋਈ ਚਮਾਰ

ਨਾ ਵੈਰ ਕਿਸੇ ਨਾਲ ਨੇ ਸਾਡੇ ਇਹ ਸਮੇਂ ਦੀਆਂ ਸਰਕਾਰਾਂ ਦੇ ਸਤਾਏ ਹੋਏ
ਪੜ੍ਹ ਲਿਖ ਜਾਉ ਜਾਗਰੂਕ ਹੋ ਜਾਉ
ਨਹੀਂ ਤਾਂ ਕਿੰਝ ਕਰੋਗੇ ਮੁੜ ਤੋਂ ਚਮਾਰ ਰੈਜੀਮੈਂਟ ਨੂੰ ਬਹਾਲ

ਉਹ ਸ਼ਹੀਦ ਜੋ ਹੋਏ ਇਤਿਹਾਸ ਨੇ ਵੀ ਦੱਬ ਲਏ
ਪਤਾ ਲਗ ਜਾਏ ਨਾ ਸਚਾਈ ਦਾ

ਇਤਿਹਾਸ ਮਨੁਵਾਦੀਆਂ ਨੇ ਦੱਬ ਲਏ
ਅੱਜ ਤਕ ਇਹੀ ਹੁੰਦਾ ਆਇਆ
ਇਹੀ ਹੁੰਦਾ ਰਹੇਗਾ
ਜੇ ਗਿਆਨ ਕੋਲੋਂ ਰਹੇ ਤੁਸੀਂ ਦੂਰ-ਦੂਰ ਨਸਦੇ

ਇੰਪਰਫੈਕਟ ਪੈਨ ਆਰਟਿਸਟ 

Comments

Popular posts from this blog

Oh ik chehra

Panj neer

Swer